Friday, May 02, 2025
 

ਖੇਡਾਂ

ਸਚਿਨ ਤੇ ਕੋਹਲੀ ਨੇ ਧੋਨੀ ਨੂੰ ਸ਼ੁੱਭਕਾਮਨਾਵਾਂ ਦਿਤੀਆਂ

August 17, 2020 08:57 AM

ਨਵੀਂ ਦਿੱਲੀ : ਮਹਾਨ ਬੱਲੇਬਾਜ਼ ਸਚਿਨ ਤੇਂਦੁਲਕਰ ਅਤੇ ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਦੀ ਅਗਵਾਈ 'ਚ ਕ੍ਰਿਕਟ ਜਗਤ ਨੇ ਦੋ ਵਾਰ ਵਿਸ਼ਵ ਕੱਪ ਜੇਤੂ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਨੂੰ ਦੂਜੀ ਪਾਰੀ ਲਈ ਸ਼ੁੱਭਕਾਮਨਾਵਾਂ ਦਿਤੀਆਂ। ਸਚਿਨ ਨੇ ਟਵੀਟ ਕੀਤਾ, ''ਭਾਰਤੀ ਕ੍ਰਿਕਟ 'ਚ ਤੁਹਾਡਾ ਯੋਗਦਾਨ ਬਹੁਤ ਵਡਾ ਹੈ ਮਹਿੰਦਰ ਸਿੰਘ ਧੋਨੀ। ਇੱਕਠੇ 2011 ਦਾ ਵਿਸ਼ਵ ਕੱਪ ਜਿੱਤਣਾ ਮੇਰੇ ਜੀਵਨ ਦਾ ਸਰਬੋਤਮ ਪਲ ਹੈ। ਤੁਹਾਡੇ ਅਤੇ ਤੁਹਾਡੇ ਪ੍ਰਵਾਰ ਨੂੰ ਤੁਹਾਡੀ ਦੂਜੀ ਪਾਰੀ ਲਈ ਸ਼ੁੱਭਕਾਮਨਾਵਾਂ।''
ਕੋਹਲੀ ਨੇ ਟਵੀਟ ਕੀਤਾ, ''ਸਾਰੇ ਕ੍ਰਿਕਟਰਾਂ ਨੂੰ ਇਕ ਦਿਨ ਅਪਣੀ ਯਾਤਰਾ ਦਾ ਅੰਤ ਕਰਨਾ ਹੁੰਦਾ ਹੈ ਪਰ ਜਦੋਂ ਤੁਸੀਂ ਕਿਸੇ ਨੂੰ ਇੰਨਾ ਨੇੜੇਉਂ ਜਾਣਦੇ ਹੋ ਅਤੇ ਉਹ ਇਸ ਫ਼ੈਸਲੇ ਦਾ ਐਲਾਨ ਕਰਦਾ ਹੈ ਤਾਂ ਤੁਸੀਂ ਜਿਆਦਾ ਭਾਵੁਕ ਹੋ ਜਾਂਦੇ ਹੋ। ਤੁਸੀਂ ਦੇਸ਼ ਲਈ ਜੋ ਕੀਤਾ ਉਹ ਹਮੇਸ਼ਾ ਸਾਰਿਆਂ ਦੇ ਦਿਲਾਂ 'ਚ ਰਹੇਗਾ।'' ਭਾਰਤੀ ਟੀਮ ਦੇ ਮੁੱਖ ਕੋਚ ਰਵਿ ਸ਼ਾਸ਼ਤਰੀ ਨੇ ਟਵੀਟ ਕੀਤਾ, ''ਉਨ੍ਹਾਂ ਦੀ ਥਾਂ ਲੈਣਾ ਸੌਖਾ ਨਹੀਂ ਹੋਵੇਗਾ। ਇਸ ਦੀ ਕੋਈ ਬਰਾਬਰੀ ਨਹੀਂ।''
ਵਿਰੇਂਦਰ ਸਹਿਵਾਗ ਨੇ ਲਿਖਿਆ, ''ਹੁਣ ਅਜਿਹਾ ਖਿਡਾਰੀ ਹੋਣਾ, ਮਿਸ਼ਨ ਇਮਪਾਸਿਬਲ ਹੈ। ਨਾ ਕੋਈ ਹੈ, ਨਾ ਕੋਈ ਸੀ, ਨਾ ਕੋਈ ਹੋਵੇਗਾ ਧੋਨੀ ਵਰਗਾ। ਕਪਤਾਨ ਵਜੋਂ ਤੁਸੀਂ ਜੋ ਕੀਤਾ ਉਸ ਨੂੰ ਹਮੇਸ਼ਾ ਯਾਦ ਰਖਿਆ ਜਾਵੇਗਾ। '' ਪਾਕਿਸਤਾਨ ਦੇ ਸਾਬਕਾ ਤੇਜ ਗੇਂਦਬਾਜ਼ ਸ਼ੋਹੇਬ ਅਖ਼ਤਰ ਨੇ ਲਿਖਿਆ, ''ਮਹਿੰਦਰ ਸਿੰਘ ਧੋਨੀ ਨੇ ਅੰਤਰਰਾਸ਼ਟਰੀ ਕ੍ਰਿਕਟ ਨੂੰ ਅਲਵਿਦਾ ਕਿਹਾ। ਉਸ ਦੇ ਬਿਨਾਂ ਕ੍ਰਿਕਟ ਦੀ ਕਹਾਨੀ ਪੂਰੀ ਨਹੀਂ ਹੋਵੇਗੀ। ਧੋਨੀ ਇਕ ਮਹਾਨ ਖਿਡਾਰੀ ਹੈ।''

 

Have something to say? Post your comment

 

ਹੋਰ ਖੇਡਾਂ ਖ਼ਬਰਾਂ

ਕੁਲਦੀਪ ਯਾਦਵ-ਰਿੰਕੂ ਸਿੰਘ ਵਿਵਾਦ: ਥੱਪੜਾਂ ਦਾ ਵੀਡੀਓ ਵਾਇਰਲ

Gautam ਗੰਭੀਰ ਨੂੰ 'ISIS ਕਸ਼ਮੀਰ' ਵੱਲੋਂ ਈਮੇਲ ਰਾਹੀਂ ਧਮਕੀ, ਦਿੱਲੀ ਪੁਲਿਸ ਦੀ ਜਾਂਚ ਜਾਰੀ

चेन्नई लायंस ने इंडियनऑयल अल्टीमेट टेबल टेनिस नीलामी में चीनी पैडलर फैन सिकी को सबसे अधिक कीमत पर खरीदा

ਪੰਜਾਬ ਕਿੰਗਜ਼ ਇਲੈਵਨ vs ਰਾਜਸਥਾਨ ਰਾਇਲਜ਼, ਅੱਜ ਮੋਹਾਲੀ ਵਿੱਚ ਸ਼ਾਮ 7.30 ਵਜੇ ਹੋਵੇਗਾ ਮੈਚ

MI ਬਨਾਮ KKR: ਮੁੰਬਈ ਨੇ ਵਾਨਖੇੜੇ ਵਿੱਚ ਜਿੱਤ ਦਾ ਖਾਤਾ ਖੋਲ੍ਹਿਆ, KKR ਨੂੰ 8 ਵਿਕਟਾਂ ਨਾਲ ਹਰਾਇਆ

KKR ਬਨਾਮ RCB ਓਪਨਿੰਗ ਮੈਚ ਹੋ ਸਕਦਾ ਹੈ ਰੱਦ

हॉकी इंडिया ने 2025 के वार्षिक पुरस्कारों के लिए की अब तक की सबसे बड़ी पुरस्कार राशि की घोषणा

🏆 ਭਾਰਤ ਨੇ ਜਿੱਤੀ ਆਈ.ਸੀ.ਸੀ. ਚੈਂਪੀਅਨਜ਼ ਟਰਾਫੀ 2025

ਚੈਂਪੀਅਨਜ਼ ਟਰਾਫੀ 2025: ਭਾਰਤ-ਆਸਟ੍ਰੇਲੀਆ ਮੈਚ ਨੂੰ ਲੈ ਕੇ ਪ੍ਰਸ਼ੰਸਕ ਉਤਸ਼ਾਹਿਤ, ਕਿਹਾ- 'ਭਾਰਤ ਇਤਿਹਾਸ ਰਚੇਗਾ

ਭਾਰਤ ਨੇ ਨਿਊਜ਼ੀਲੈਂਡ ਨੂੰ 44 ਦੌੜਾਂ ਨਾਲ ਹਰਾਇਆ

 
 
 
 
Subscribe